Tuesday, April 16, 2024
ई पेपर
Tuesday, April 16, 2024
Home » ਇੰਜ. ਡੀਪੀਐਸ ਗਰੇਵਾਲ ਵੱਲੋਂ ਟਾਵਰ ਡਿੱਗਣ ਦੇ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ

ਇੰਜ. ਡੀਪੀਐਸ ਗਰੇਵਾਲ ਵੱਲੋਂ ਟਾਵਰ ਡਿੱਗਣ ਦੇ ਮਾਮਲੇ ਵਿੱਚ ਐਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ

– ਵਿਭਾਗੀ ਜਾਂਚ ਲਈ ਡਾਇਰੈਕਟਰ ਡਿਸਟ੍ਰਬਿਊਸ਼ਨ ਨੇ ਤਿੰਨ ਮੈਂਬਰੀ ਕਮੇਟੀ ਵੀ ਬਣਾਈ

ਬਠਿੰਡਾ (ਉੱਤਮ ਹਿੰਦੂ ਨਿਊਜ਼): ਰਾਮਪੁਰਾ ਫੂਲ ਵਿਖੇ 66 ਕੇ.ਵੀ ਲਾਈਨ ਦੇ ਦੋ ਵੱਡੇ ਟਾਵਰ ਡਿੱਗਣ ਦੇ ਮਾਮਲੇ ਵਿੱਚ ਡਾਇਰੈਕਟਰ ਡਿਸਟ੍ਰੀਬਿਊਸ਼ਨ ਇੰਜ. ਡੀਪੀਐਸ ਗਰੇਵਾਲ ਵੱਲੋਂ ਮੌਕਾ ਸਥਾਨ ਦਾ ਦੌਰਾ ਕੀਤਾ ਗਿਆ। ਜਿਨ੍ਹਾਂ ਨੇ ਇਸ ਮੌਕੇ ਤੇ ਹਾਲਾਤਾਂ ਦਾ ਜਾਇਜਾ ਲਿਆ।

ਉਥੇ ਹੀ, ਮਾਮਲੇ ਦੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਨ ਤੋਂ ਇਲਾਵਾ, ਇਸ ਸੰਬੰਧ ਵਿਚ ਪੁਲਸ ਕੋਲ ਐੱਫ.ਆਈ.ਆਰ ਦਰਜ ਕਰਵਾਉਣ ਦਾ ਨਿਰਦੇਸ਼ ਵੀ ਦਿੱਤੇ ਹਨ। ਇਸ ਤੋਂ ਇਲਾਵਾ, ਲਾਈਨਾਂ ਰਾਹੀਂ ਜਲਦੀ ਤੋਂ ਜਲਦੀ ਸਪਲਾਈ ਸ਼ੁਰੂ ਕਰਨ ਲਈ ਰਿਪੇਅਰ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਮੌਕੇ ਇੰਜ. ਡੀ.ਪੀ.ਐਸ ਗਰੇਵਾਲ ਨੇ ਦੱਸਿਆ ਕਿ ਰਾਮਪੁਰਾ ਫੂਲ ਚ 66 ਕੇਵੀ ਲਾਈਨ ਦੇ ਟਾਵਰਾਂ ਦੇ ਪੈਨਲ ਵਿੱਚ ਲੱਗੇ ਨੱਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਪਹਿਲੀ ਫਲੋਰ ਦੇ ਨੱਟ ਵੈਲਡਿੰਗ ਹੋਣ ਕਾਰਨ, ਦੂਜੀ ਫਲੋਰ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਨੱਟ ਖੋਲ੍ਹੇ ਗਏ। ਇਸ ਤੋਂ ਇਲਾਵਾ, ਤੀਸਰੇ ਟਾਵਰ ਦਾ ਬੇਸ ਥੋੜ੍ਹਾ ਹਿੱਲਿਆ ਹੈ। ਹਾਲਾਤਾਂ ਨੂੰ ਦੇਖ ਕੇ ਲਗਦਾ ਹੈ ਕਿ ਵਾਰਦਾਤ ਨੂੰ ਇੱਕ ਦਿਨ ਵਿੱਚ ਹੀ ਅੰਜਾਮ ਨਹੀਂ ਦਿੱਤਾ ਗਿਆ, ਬਲਕਿ ਕਈ ਦਿਨਾਂ ਤੋਂ ਇਸਦੀ ਤਿਆਰੀ ਚੱਲ ਰਹੀ ਸੀ।

ਉਨ੍ਹਾਂ ਨੇ ਮਾਮਲੇ ਜਾਂਚ ਲਈ ਐੱਸ.ਈ ਪੀ.ਐਂਡ.ਐਮ ਤੇ ਚੀਫ ਪੀ.ਐਂਡ.ਐਮ ਨੂੰ ਤੁਰੰਤ ਪੁਲਿਸ ਕੋਲ ਐੱਫਆਈਆਰ ਦਰਜ ਕਰਵਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ, ਵਿਭਾਗੀ ਪੱਧਰ ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਐਸ.ਈ ਪੀ.ਐਂਡ.ਐੱਮ ਬਠਿੰਡਾ, ਐੱਸ.ਈ ਡਿਸਟ੍ਰੀਬਿਊਸ਼ਨ ਬਠਿੰਡਾ ਅਤੇ ਐੈੱਸ.ਈ ਟਰਾਂਸਮਿਸ਼ਨ ਪਟਿਆਲਾ ਨੂੰ ਸ਼ਾਮਲ ਕੀਤਾ ਗਿਆ ਹੈ, ਤਾਂ ਜੋ ਮਾਮਲੇ ਦੀ ਜਾਂਚ ਨੂੰ ਡੂੰਘਾਈ ਤੱਕ ਪਹੁੰਚਿਆ ਜਾ ਸਕੇ।

ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਇਨ੍ਹਾਂ ਲਾਈਨਾਂ ਰਾਹੀਂ ਨਿਰਵਿਘਨ ਸਪਲਾਈ ਮੁਹੱਈਆ ਕਰਵਾਉਣ ਵਾਸਤੇ ਰਿਪੇਅਰ ਦਾ ਸਾਮਾਨ ਮੌਕੇ ਤੇ ਪਹੁੰਚਾ ਦਿੱਤਾ ਗਿਆ ਹੈ ਅਤੇ ਉਮੀਦ ਹੈ ਕਿ ਕੱਲ੍ਹ ਸ਼ਾਮ ਤੱਕ ਇਹ ਲਾਈਨਾਂ ਇੱਕ ਵਾਰ ਫਿਰ ਤੋਂ ਐਕਟਿਵ ਹੋ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਚੀਫ ਇੰਜਨੀਅਰ ਡਿਸਟ੍ਰਬਿਊਸ਼ਨ ਬਠਿੰਡਾ ਮੱਸਾ ਸਿੰਘ, ਐੱਸ.ਈ ਪੀ ਐੰਡ ਐੱਮ ਬਠਿੰਡਾ ਹਰਦੀਪ ਸਿੱਧੂ ਹੋਰ ਕਈ ਅਫਸਰ ਮੌਜੂਦ ਰਹੇ।

GNI -Webinar

@2022 – All Rights Reserved | Designed and Developed by Sortd